IPL-2024 ਦਾ 42ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਕੋਲਕਾਤਾ ਵਿੱਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਸ਼ੁੱਕਰਵਾਰ ਨੂੰ ਈਡਨ ਗਾਰਡਨ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਦੀ ਟੀਮ ਅੰਕ ਸੂਚੀ ਵਿੱਚ ਨੌਵੇਂ ਸਥਾਨ ’ਤੇ ਹੈ ਜਦਕਿ ਕੋਲਕਾਤਾ ਦੀ ਟੀਮ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ।
ਦੱਸ ਦਈਏ ਕਿ ਲਿਆਮ ਲਿਵਿੰਗਸਟਨ ਦੀ ਜਗ੍ਹਾ ਜੌਨੀ ਬੇਅਰਸਟੋ ਦੀ ਵਾਪਸੀ ਹੋਈ ਹੈ। ਦੂਜੇ ਪਾਸੇ ਦੁਸ਼ਮੰਥਾ ਚਮੀਰਾ ਕੋਲਕਾਤਾ ਤੋਂ ਆਪਣਾ ਡੈਬਿਊ ਕਰ ਰਿਹਾ ਹੈ, ਉਸ ਨੂੰ ਜ਼ਖਮੀ ਮਿਸ਼ੇਲ ਸਟਾਰਕ ਦੀ ਜਗ੍ਹਾ ਪਲੇਇੰਗ-11 ‘ਚ ਮੌਕਾ ਮਿਲਿਆ ਹੈ। KKR ਅਤੇ PBKS ਇਸ ਸੀਜ਼ਨ ਵਿੱਚ ਅੱਜ ਪਹਿਲੀ ਵਾਰ ਇੱਕ ਦੂਜੇ ਨਾਲ ਭਿੜਨਗੇ।
ਦੋਵਾਂ ਟੀਮਾਂ ਦਾ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼: ਫਿਲ ਸਾਲਟ (wk), ਸੁਨੀਲ ਨਾਰਾਇਣ, ਅੰਗਕ੍ਰਿਸ਼ ਰਘੂਵੰਸ਼ੀ, ਸ਼੍ਰੇਅਸ ਅਈਅਰ (ਕਪਤਾਨ), ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਦੁਸ਼ਮੰਥਾ ਚਮੀਰਾ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ।
ਪੰਜਾਬ ਕਿੰਗਜ਼: ਜੌਨੀ ਬੇਅਰਸਟੋ, ਰਿਲੇ ਰੂਸੋ, ਸੈਮ ਕੁਰਾਨ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਹਰਸ਼ਲ ਪਟੇਲ, ਰਾਹੁਲ ਚਾਹਰ, ਅਰਸ਼ਦੀਪ ਸਿੰਘ।
----------- Advertisement -----------
KKR vs PBKS: ਪੰਜਾਬ ਨੇ ਕੋਲਕਾਤਾ ਖਿਲਾਫ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
Published on
----------- Advertisement -----------
----------- Advertisement -----------












