November 15, 2026, 5:17 am
----------- Advertisement -----------
HomeNewsBreaking Newsਵਿਸ਼ਵ ਕੱਪ 'ਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੈਚ, ਕੀ...

ਵਿਸ਼ਵ ਕੱਪ ‘ਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੈਚ, ਕੀ ਸੈਮੀਫਾਈਨਲ ‘ਚ ਪਹੁੰਚ ਸਕੇਗਾ ਅਫਗਾਨਿਸਤਾਨ ?

Published on

----------- Advertisement -----------
  • ਅਫਗਾਨਿਸਤਾਨ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ 438 ਦੌੜਾਂ ਨਾਲ ਜਿੱਤਣ ਦੀ ਲੋੜ,

ਅਹਿਮਦਾਬਾਦ, 10 ਨਵੰਬਰ 2023 – ਵਨਡੇ ਵਿਸ਼ਵ ਕੱਪ 2023 ਦਾ 42ਵਾਂ ਮੈਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।

ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਦੱਖਣੀ ਅਫਰੀਕਾ ਦੀ ਟੀਮ 8 ਮੈਚਾਂ ‘ਚ 6 ਜਿੱਤਾਂ ਅਤੇ 2 ਹਾਰਾਂ ਤੋਂ ਬਾਅਦ 12 ਅੰਕਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਦੂਜੇ ਪਾਸੇ ਅਫਗਾਨਿਸਤਾਨ 8 ਮੈਚਾਂ ‘ਚ 4 ਜਿੱਤਾਂ ਨਾਲ 8 ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ। ਸੈਮੀਫਾਈਨਲ ਲਈ ਕੁਆਲੀਫਾਈ ਕਰਨ ਲਈ ਉਸ ਨੂੰ ਅੱਜ ਦਾ ਮੈਚ 438 ਦੌੜਾਂ ਦੇ ਫਰਕ ਨਾਲ ਜਿੱਤਣਾ ਹੋਵੇਗਾ। ਜੇਕਰ ਟੀਮ ਸਕੋਰ ਦਾ ਬਚਾਅ ਕਰਨ ਲਈ ਉਤਰਦੀ ਹੈ ਤਾਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੌੜ ਤੋਂ ਬਾਹਰ ਹੋ ਜਾਵੇਗੀ।

ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵਨਡੇ ‘ਚ ਸਿਰਫ ਇਕ ਵਾਰ ਆਹਮੋ-ਸਾਹਮਣੇ ਹੋਈਆਂ ਹਨ। ਇਹ ਮੈਚ 2019 ਵਿਸ਼ਵ ਕੱਪ ਵਿੱਚ ਖੇਡਿਆ ਗਿਆ ਸੀ। ਦੱਖਣੀ ਅਫਰੀਕਾ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤ ਲਿਆ। ਇਸ ਤੋਂ ਇਲਾਵਾ ਦੋਵੇਂ ਕਦੇ ਆਹਮੋ-ਸਾਹਮਣੇ ਨਹੀਂ ਹੋਏ।

ਵਨਡੇ ਵਿਸ਼ਵ ਕੱਪ 2023 ‘ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਹਰਾ ਕੇ ਆਪਣੇ ਸਫਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦੂਜੇ ਮੈਚ ਵਿੱਚ ਟੀਮ ਨੇ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ। ਤੀਜੇ ਮੈਚ ਵਿੱਚ ਨੀਦਰਲੈਂਡ ਤੋਂ ਹਾਰਨ ਤੋਂ ਬਾਅਦ ਟੀਮ ਨੇ ਇੰਗਲੈਂਡ, ਬੰਗਲਾਦੇਸ਼, ਪਾਕਿਸਤਾਨ ਅਤੇ ਨਿਊਜ਼ੀਲੈਂਡ ਨੂੰ ਹਰਾਇਆ। ਹਾਲਾਂਕਿ ਪਿਛਲੇ ਮੈਚ ‘ਚ ਇਸ ਨੂੰ ਮੇਜ਼ਬਾਨ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...