June 2, 2026, 9:20 am
----------- Advertisement -----------
HomeNewsBreaking Newsਵਰਲਡ ਕੱਪ 'ਚ ਅੱਜ ਹੋਣਗੇ ਦੋ ਮੈਚ, ਪਹਿਲਾ ਮੈਚ ਨੀਦਰਲੈਂਡ - ਸ਼੍ਰੀਲੰਕਾ...

ਵਰਲਡ ਕੱਪ ‘ਚ ਅੱਜ ਹੋਣਗੇ ਦੋ ਮੈਚ, ਪਹਿਲਾ ਮੈਚ ਨੀਦਰਲੈਂਡ – ਸ਼੍ਰੀਲੰਕਾ ਅਤੇ ਦੂਜਾ ਮੈਚ ਦੱਖਣੀ ਅਫਰੀਕਾ – ਇੰਗਲੈਂਡ ਵਿਚਾਲੇ

Published on

----------- Advertisement -----------
  • ਪਹਿਲਾ ਮੈਚ ਨੀਦਰਲੈਂਡ ਅਤੇ ਸ਼੍ਰੀਲੰਕਾ ‘ਚ ਹੋਵੇਗਾ,
  • ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਸਵੇਰੇ 10.30 ਵਜੇ ਤੋਂ ਖੇਡਿਆ ਜਾਵੇਗਾ
  • ਦੂਜਾ ਮੈਚ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਹੋਵੇਗਾ
  • ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਦੁਪਹਿਰ 2:00 ਵਜੇ ਤੋਂ ਹੋਵੇਗਾ ਸ਼ੁਰੂ

ਨਵੀਂ ਦਿੱਲੀ, 21 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਯਾਨੀ ਸ਼ਨੀਵਾਰ ਨੂੰ ਡਬਲ ਹੈਡਰ ਮੈਚ ਹੋਣਗੇ। ਪਹਿਲਾ ਮੈਚ ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਸਵੇਰੇ 10 ਵਜੇ ਹੋਵੇਗਾ ਅਤੇ ਮੈਚ ਸਵੇਰੇ 10:30 ਵਜੇ ਤੋਂ ਖੇਡਿਆ ਜਾਵੇਗਾ।

ਵਿਸ਼ਵ ਕੱਪ ‘ਚ ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਇਹ ਪਹਿਲਾ ਮੈਚ ਹੈ। ਇਸ ਤੋਂ ਪਹਿਲਾਂ ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਇਕ-ਦੂਜੇ ਦੇ ਸਾਹਮਣੇ ਨਹੀਂ ਆਈਆਂ ਹਨ। ਦੋਵੇਂ ਟੀਮਾਂ ਵਨਡੇ ਵਿਸ਼ਵ ਕੱਪ ‘ਚ ਪਹਿਲੀ ਵਾਰ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਹਾਲਾਂਕਿ ਵਨਡੇ ‘ਚ ਦੋਵਾਂ ਟੀਮਾਂ ਵਿਚਾਲੇ 5 ਮੈਚ ਹੋਏ ਹਨ। ਇਹ ਸਭ ਮੈਚ ਸ੍ਰੀਲੰਕਾ ਨੇ ਜਿੱਤੇ ਹਨ। ਦੋਵਾਂ ਟੀਮਾਂ ਵਿਚਾਲੇ ਆਖਰੀ ਮੈਚ ਜੁਲਾਈ ‘ਚ ਵਿਸ਼ਵ ਕੱਪ ਕੁਆਲੀਫਾਇਰ ਦੌਰਾਨ ਖੇਡਿਆ ਗਿਆ ਸੀ। ਇਸ ਵਿੱਚ ਸ਼੍ਰੀਲੰਕਾ ਨੇ 128 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।

ਦਿਨ ਦਾ ਦੂਜਾ ਮੈਚ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਹੋਵੇਗਾ। ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਦੁਪਹਿਰ 2:00 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।

ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੋਵੇਗਾ ਕਿਉਂਕਿ ਅੰਕ ਸੂਚੀ ‘ਚ ਟਾਪ-4 ਦੀ ਦੌੜ ਅਹਿਮ ਹੋ ਗਈ ਹੈ। ਦੋਵੇਂ ਟੀਮਾਂ ਪਿਛਲੇ ਮੈਚ ਵਿੱਚ ਉਲਟਫੇਰ ਦਾ ਸ਼ਿਕਾਰ ਹੋਈਆਂ ਹਨ। ਦੱਖਣੀ ਅਫਰੀਕਾ ਨੂੰ ਨੀਦਰਲੈਂਡ ਨੇ ਹਰਾਇਆ ਸੀ। ਉਥੇ ਹੀ ਅਫਗਾਨਿਸਤਾਨ ਖਿਲਾਫ ਇੰਗਲੈਂਡ ਦੇ ਬੱਲੇਬਾਜ਼ ਅਸਫਲ ਰਹੇ, ਜਿਸ ਕਰਨ ਟੀਮ ਨੁਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਵਿਸ਼ਵ ਕੱਪ ‘ਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ 7 ਮੈਚ ਹੋਏ ਹਨ, ਜਿਨ੍ਹਾਂ ‘ਚ ਦੱਖਣੀ ਅਫਰੀਕਾ ਨੇ 3 ਅਤੇ ਇੰਗਲੈਂਡ ਨੇ 4 ‘ਚ ਜਿੱਤ ਦਰਜ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਖ਼ਤ ਟੈਕਸ ਪਾਲਣਾ ਮੁਹਿੰਮਾਂ ਸਦਕਾ ਸੂਬੇ ਦਾ ਮਾਲੀਆ ਅਧਾਰ ਕੌਮੀ ਰੁਝਾਨਾਂ ਨਾਲੋਂ ਅੱਗੇ ਨਿਕਲਿਆ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 1 ਜੂਨ 2026:ਪੰਜਾਬ ਦੀ ਮਜ਼ਬੂਤ ਵਿੱਤੀ ਕਾਰਗੁਜ਼ਾਰੀ ਨੂੰ ਮੁੜ ਦੁਹਰਾਉਂਦਿਆਂ, ਸੂਬੇ ਦੇ ਵਿੱਤ,...

ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ

ਚੰਡੀਗੜ੍ਹ; 01 ਜੂਨ 2026 ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬ ਦੇ ਲੋਕਾਂ...

ਜੂਨ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, ਵਪਾਰਕ ਸਿਲੰਡਰ ਹੋਇਆ ਮਹਿੰਗਾ

ਅੱਜ ਜੂਨ ਮਹੀਨੇ ਦੇ ਪਹਿਲੇ ਦਿਨ ਆਮ ਜਨਤਾ ਨੂੰ ਮੁੜ ਮਹਿੰਗਾਈ ਦਾ ਝਟਕਾ ਲੱਗਿਆ...

CM ਭਗਵੰਤ ਮਾਨ ਤੈਅ ਕਰਨਗੇ ਨਗਰ ਨਿਗਮ ਤੇ ਕੌਂਸਲਾਂ ਦੇ ਪ੍ਰਧਾਨਾਂ ਦੇ ਨਾਂਅ, ‘ਆਪ’ ਦੀ ਕੋਰ ਕਮੇਟੀ ‘ਚ ਹੋਇਆ ਫ਼ੈਸਲਾ

ਨਿਗਮ, ਕੌਂਸਲ ਚੋਣਾਂ ਨੂੰ ਲੈ ਕੇ AAP ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਪੰਜਾਬ...

ਪੰਜਾਬ ਵਿੱਚ ਹੱਡੀਆਂ ਅਤੇ ਜੋੜਾਂ ਸਬੰਧੀ ਇਲਾਜ ਦੀ ਮੰਗ ਵਧੀ, ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਆਰਥੋਪੀਡਿਕ ਇਲਾਜਾਂ ‘ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚ

ਚੰਡੀਗੜ੍ਹ, 31 ਮਈ 2026:ਪੰਜਾਬ ਵਿੱਚ ਹੱਡੀਆਂ, ਜੋੜਾਂ ਅਤੇ ਟ੍ਰੌਮਾ ਨਾਲ ਸਬੰਧਿਤ ਜੁੜੀਆਂ ਸਿਹਤ ਸਮੱਸਿਆਵਾਂ...

ਭਗਵੰਤ ਮਾਨ ਸਰਕਾਰ ਪੇਂਡੂ ਪੰਜਾਬ ਦੀ ਬਦਲ ਰਹੀ ਨੁਹਾਰ, 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ / ਦਿੜ੍ਹਬਾ / ਲਹਿਰਾਗਾਗਾ, 31 ਮਈ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...

ਮਜੀਠੀਆ ਦੀ ਅੰਮ੍ਰਿਤਸਰ ਸਥਿਤ ਕੋਠੀ ਵਿਖੇ ਪੁਲਿਸ ਵਲੋਂ ਛਾਪੇਮਾਰੀ

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਮਜੀਠਾ ਤੋਂ...