September 8, 2024, 10:54 pm
----------- Advertisement -----------
HomeNewsBreaking Newsਵਿਸ਼ਵ ਕੱਪ ਵਿੱਚ ਅੱਜ ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ, 2015 'ਚ NZ ਨੇ...

ਵਿਸ਼ਵ ਕੱਪ ਵਿੱਚ ਅੱਜ ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ, 2015 ‘ਚ NZ ਨੇ SA ਦਾ ਫਾਈਨਲ ਖੇਡਣ ਦਾ ਸੁਪਨਾ ਤੋੜਿਆ ਸੀ

Published on

----------- Advertisement -----------

ਪੁਣੇ, 1 ਨਵੰਬਰ 2023 – ਮੌਜੂਦਾ ਉਪ ਜੇਤੂ ਨਿਊਜ਼ੀਲੈਂਡ ਵਨਡੇ ਵਿਸ਼ਵ ਕੱਪ 2023 ਦੇ 32ਵੇਂ ਮੈਚ ਵਿੱਚ ਅੱਜ ਦੱਖਣੀ ਅਫਰੀਕਾ ਨਾਲ ਭਿੜੇਗੀ। ਇਹ ਮੈਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਐਮਸੀਏ), ਪੁਣੇ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ 1:30 ਵਜੇ ਟਾਸ ਹੋਵੇਗਾ।

ਅੱਜ ਦਾ ਮੈਚ ਜਿੱਤਣ ਵਾਲੀ ਟੀਮ ਲਈ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦਾ ਰਾਹ ਆਸਾਨ ਹੋ ਜਾਵੇਗਾ। ਨਿਊਜ਼ੀਲੈਂਡ 6 ਮੈਚਾਂ ‘ਚ 4 ਜਿੱਤਾਂ ਨਾਲ 8 ਅੰਕਾਂ ਨਾਲ ਟੇਬਲ ‘ਚ ਤੀਜੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ 6 ‘ਚੋਂ 5 ਮੈਚ ਜਿੱਤ ਕੇ 10 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ।

1999 ਤੋਂ ਲੈ ਕੇ ਹੁਣ ਤੱਕ ਦੋਵਾਂ ਵਿਚਾਲੇ ਵਿਸ਼ਵ ਕੱਪ ‘ਚ 5 ਮੈਚ ਹੋਏ ਹਨ, ਜਿਸ ‘ਚ ਨਿਊਜ਼ੀਲੈਂਡ ਨੇ ਸਾਰੇ ਪੰਜ ਮੈਚ ਜਿੱਤੇ ਹਨ। ਇਨ੍ਹਾਂ ਵਿੱਚ 2011 ਅਤੇ 2015 ਵਿਸ਼ਵ ਕੱਪ ਦੇ 2 ਨਾਕਆਊਟ ਮੈਚ ਵੀ ਸ਼ਾਮਲ ਹਨ।

ਵਨਡੇ ‘ਚ ਦੱਖਣੀ ਅਫਰੀਕਾ ਖਿਲਾਫ ਨਿਊਜ਼ੀਲੈਂਡ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 71 ਵਨਡੇ ਖੇਡੇ ਜਾ ਚੁੱਕੇ ਹਨ। ਨਿਊਜ਼ੀਲੈਂਡ ਨੇ 25 ਅਤੇ ਦੱਖਣੀ ਅਫਰੀਕਾ ਨੇ 41 ਮੈਚ ਜਿੱਤੇ ਹਨ। 5 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਪਰ, ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ ਜ਼ਿਆਦਾ ਮੈਚਾਂ ‘ਚ ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਦੋਵੇਂ ਟੀਮਾਂ ਹੁਣ ਤੱਕ 8 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਨਿਊਜ਼ੀਲੈਂਡ ਨੇ 6 ਅਤੇ ਦੱਖਣੀ ਅਫਰੀਕਾ ਨੇ ਸਿਰਫ 2 ਜਿੱਤੇ ਹਨ।

ਦੋਵੇਂ ਟੀਮਾਂ ਚਾਰ ਸਾਲ ਬਾਅਦ ਵਨਡੇ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਆਖਰੀ ਵਾਰ ਦੋਵੇਂ 2019 ਵਿਸ਼ਵ ਕੱਪ ਵਿੱਚ ਇੱਕ ਦੂਜੇ ਦਾ ਸਾਹਮਣੇ ਹੋਈਆਂ ਸਨ। ਟੂਰਨਾਮੈਂਟ ਦਾ 25ਵਾਂ ਮੈਚ ਬਰਮਿੰਘਮ ਵਿੱਚ ਖੇਡਿਆ ਗਿਆ, ਜਿਸ ਵਿੱਚ ਨਿਊਜ਼ੀਲੈਂਡ ਨੇ ਆਖਰੀ ਓਵਰਾਂ ਵਿੱਚ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ। ਟੀਮ ਦੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਨੇ ਮੈਚ ‘ਚ ਸੈਂਕੜਾ ਲਗਾ ਕੇ ਟੀਮ ਨੂੰ ਜਿੱਤ ਵੱਲ ਤੋਰਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਵੇਰੇ ਖਾਲੀ ਪੇਟ ਪੀਓ ਜੀਰੇ ਦਾ ਪਾਣੀ, ਮਿਲਗੇ ਇਹ ਫਾਇਦੇ

ਜੀਰਾ ਭਾਰਤੀ ਰਸੋਈ ਵਿੱਚ ਪਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਮਸਾਲਾ ਹੈ, ਜਿਸ ਦੀ ਵਰਤੋਂ...

ਨਵਾਂਸ਼ਹਿਰ ‘ਚ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ, 1 ਦੀ ਮੌਤ

ਫਗਵਾੜਾ ਰੋਡ 'ਤੇ ਕਸਬਾ ਬੰਗਾ ਨੇੜੇ ਪਿੰਡ ਭੁੱਟਾ ਮੋੜ ਵਿਖੇ ਇੱਕ ਕਾਰ ਨੇ ਈ-ਰਿਕਸ਼ਾ...

ਪੰਚਕੂਲਾ ‘ਚ ਵੱਡੇ ਪੱਧਰ ‘ਤੇ ਛਾਪੇਮਾਰੀ, 18 ਲੋਕ ਗ੍ਰਿਫਤਾਰ

ਹਰਿਆਣਾ ਪੁਲਿਸ ਨੇ ਅਪਰਾਧੀਆਂ ਦੇ ਖਿਲਾਫ ਆਪਣੀ ਮੁਹਿੰਮ ਤੇਜ਼ ਕਰਦਿਆਂ ਪੰਚਕੂਲਾ 'ਚ ਆਪ੍ਰੇਸ਼ਨ ਇਨਵੈਸ਼ਨ-14...

ਤਰਨਤਾਰਨ ‘ਚ 3 ਲੁਟੇਰੇ ਕਾਬੂ, 2 ਆਈਫੋਨ, 2 ਮੋਟਰਸਾਈਕਲ ਬਰਾਮਦ

ਤਰਨਤਾਰਨ ਪੁਲਿਸ ਨੇ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ...

ਬਾਬੇ ਨਾਨਕ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਮੁਕੰਮਲ ,ਫੁੱਲਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ

ਬਾਬੇ ਨਾਨਕ ਦੀ ਨਗਰੀ ਵਜੋਂ ਜਾਣੇ ਜਾਂਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨੂੰ ਰੂਹਾਨੀਅਤ ਦੇ...

ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਹਰਿਆਣਾ ਦੇ ਪਹਿਲਵਾਨ ਬਜਰੰਗ ਪੂਨੀਆ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ...

ਸੋਮਵਾਰ ਤੋਂ ਪੰਜਾਬ ‘ਚ ਡਾਕਟਰਾਂ ਦੀ ਹੜਤਾਲ, ਓਪੀਡੀ ਰਹੇਗੀ ਬੰਦ

ਪੰਜਾਬ ਵਿੱਚ 9 ਸਤੰਬਰ ਤੋਂ ਡਾਕਟਰ ਹੜਤਾਲ ਕਰਨ ਜਾ ਰਹੇ ਹਨ। ਜਿਸ ਕਾਰਨ ਭਲਕੇ...

ਬਠਿੰਡਾ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਏ MLA ਗੋਲਡੀ ਕੰਬੋਜ

ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਬਠਿੰਡਾ ਥਰਮਲ...

ਅੰਮ੍ਰਿਤਸਰ ‘ਚ ਆਇਆ ਹੈਰਾਨੀਜਨਕ ਮਾਮਲਾ ਸਾਹਮਣੇ, ਬਰਗਰ ਮੰਗਣ ‘ਤੇ ਚੱਲੀ ਗੋਲੀ

ਅੰਮ੍ਰਿਤਸਰ 'ਚ ਇਕ ਰੈਸਟੋਰੈਂਟ ਦੇ ਮੈਨੇਜਰ ਵੱਲੋਂ ਬਰਗਰ ਮੰਗਣ 'ਤੇ ਗੋਲੀ ਚਲਾਉਣ ਦਾ ਮਾਮਲਾ...