June 27, 2026, 5:10 pm
----------- Advertisement -----------
HomeNewsLatest Newsਮੋਹਸਿਨ ਖਾਨ ਬਾਰੇ ਆਰਪੀ ਸਿੰਘ ਬੋਲੇ, ਤੁਹਾਨੂੰ ਆਪਣੇ ਹੁਨਰ ’ਤੇ ਨਿਰਭਰ ਰਹਿਣਾ...

ਮੋਹਸਿਨ ਖਾਨ ਬਾਰੇ ਆਰਪੀ ਸਿੰਘ ਬੋਲੇ, ਤੁਹਾਨੂੰ ਆਪਣੇ ਹੁਨਰ ’ਤੇ ਨਿਰਭਰ ਰਹਿਣਾ ਪੈਂਦਾ ਹੈ, ਕਿਉਂਕਿ ਕਦੇ-ਕਦੇ ਚੀਜਾਂ ਯੋਜਨਾਂ ਅਨੁਸਾਰ ਨਹੀਂ ਚੱਲਦੀਆਂ

Published on

----------- Advertisement -----------

ਲਖਨਊ ਸੂਪਰ ਜਾਇੰਟਸ ਨੇ ਟਾਟਾ ਆਈਪੀਐਲ 2023 ਦੇ ਪਲੇਆਫ ਕਵਾਲੀਫਿਕੇਸ਼ਨ ਦੀ ਦਿਸ਼ਾ ’ਚ ਮਹੱਤਵਪੂਰਣ ਕਦਮ ਵਧਾ ਦਿੱਤਾ ਹੈ, ਜਦੋਂ ਮੇਜਬਾਨ ਟੀਮ ਨੇ ਮੰਗਲਵਾਰ ਸ਼ਾਮੀ ਲਖਨਊ ਦੇ ਏਕਾਨਾ ਸਟੇਡੀਅਮ ’ਚ ਖੇਡੇ ਗਏ ਰੋਮਾਂਚਕ ਮੁਕਾਬਲੇ ’ਚ ਮੁੰਬਈ ਇੰਡੀਅੰਸ ਨੂੰ ਪੰਜ ਰਨਾਂ ਨਾਲ ਹਰਾ ਦਿੱਤਾ। ਮਾਰਕਸ ਸਟੋਈਨਿਸ ਦੇ ਤਾਬੜਤੋੜ 89 ਰਨ (47 ਬਾਲਾਂ, 4X4, 8X6) ਦੀ ਮਦਦ ਨਾਲ ਲਖਨਊ ਨੇ ਪਹਿਲਾਂ ਬੈਟਿੰਗ ਕਰਦੇ ਹੋਏ 177 ਰਨਾਂ ਦਾ ਸ਼ਾਨਦਾਰ ਸਕੋਰ ਬਣਾਇਆ। ਇਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ ਦੇ ਵਿਚਕਾਰ 90 ਰਨਾਂ ਦੀ ਓਪਨਿੰਗ ਸਾਂਝੇਦਾਰੀ ਨੇ ਮੁੰਬਈ ਇੰਡੀਅੰਸ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਪਰ ਇਹ ਟਾਰਗੇਟ ਤੱਕ ਪਹੁੰਚਣ ਦੇ ਲਈ ਸਹੀ ਨਹੀਂ ਸੀ ਕਿਉਂਕਿ ਉਹ ਨਿਯਮਿਤ ਗੈਪ ’ਤੇ ਵਿਕਟਾਂ ਗਵਾਉਂਦੇ ਚਲੇ ਗਏ ਅਤੇ ਪਕੜ ਹਾਸਲ ਕਰਨ ’ਚ ਅਸਫਲ ਰਹੇ। ਟਿਮ ਡੇਵਿਡ ਨੇ ਕੁਝ ਆਸਾਂ ਜਗਾਈਆਂ ਪਰ ਮੋਹਸਿਨ ਖਾਨ ਦੇ ਆਖਰੀ ਓਵਰ ’ਚ ਬਿਹਤਰੀਨ ਬਾÇਲੰਗ ਕਰਕੇ ਲਖਨਊ ਨੂੰ ਦੋ ਅੰਕ ਦਵਾ ਦਿੱਤੇ। ਇਸ ਹਾਰ ਨਾਲ ਮੁੰਬਈ ਲੜੀ ’ਚ ਚੌਥੇ ਸਥਾਨ ’ਤੇ ਲੁੜਕ ਗਈ ਹੈ ਜਦੋਂ ਕਿ ਲਖਨਊ ਜਿੱਤ ਦੇ ਨਾਲ ਤੀਜੇ ਸਥਾਨ ’ਤੇ ਆ ਗਈ ਹੈ।

ਮੋਹਸਿਨ ਖਾਨ ਨੂੰ ਮੁੰਬਈ ਦੇ ਖਿਲਾਫ ਆਖਰੀ ਓਵਰ ’ਚ 11 ਰਨ ਬਚਾਉਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਉਨ੍ਹਾਂ ਨੇ ਇਸ ਓਵਰ ’ਚ ਸਿਰਫ ਪੰਜ ਰਨ ਦੇ ਕੇ ਅਜਿਹਾ ਹੀ ਕੁਝ ਕੀਤਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਰਪੀ ਸਿੰਘ ਬਾਲਰ ਮੋਹਸਿਨ ਖਾਨ ਦੀ ਅਨੁਕੂਲਨ ਸਮਰੱਥਾ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੇ ਕਿਹਾ, ‘ਮੋਹਸਿਨ ਖਾਨ ਨੇ ਆਪਣੀ ਬਾÇਲੰਗ ਦੇ ਨਾਲ ਕੁਝ ਲੀਕ ਤੋਂ ਹਟ ਕੇ ਚੀਜਾਂ ਕੀਤੀਆਂ। ਉਨ੍ਹਾਂ ਨੇ ਇੱਕ ਲੈਂਥ ਬਾਲ ਕੀਤੀ, ਇੱਕ ਸ਼ਾਰਟ ਗੁੱਡ ਲੈਂਥ ਕੀਤੀ, ਉਸਦੇ ਬਾਅਦ ਯਾਰਕਰ ਕੀਤੀ। ਉਨ੍ਹਾਂ ਨੇ ਬਿਹਤਰ ਯੋਜਨਾਂ ਦੇ ਨਾਲ ਬਾÇਲੰਗ ਕੀਤੀ। ਉਹ ਜਾਣਦੇ ਸਨ ਕਿ ਕਿਹੜੇ ਬੱਲੇਬਾਜ ਦੇ ਖਿਲਾਫ ਯਾਰਕਰ ਵਧੀਆ ਕੰਮ ਕਰੇਗੀ। ਕੈਮਰਨ ਗ੍ਰੀਨ ਵਧੀਆ ਬੱਲੇਬਾਜ ਹਨ ਅਤੇ ਉਨ੍ਹਾਂ ਦੇ ਬੈਟ ਦੀ ਗਤੀ ਥੋੜੀ ਅਲੱਗ ਹੈ। ਉਨ੍ਹਾਂ ਦੇ ਲਈ ਮੋਹਸਿਨ ਖਾਨ ਦੀ ਸ਼ਾਰਟ ਲੈਂਥ ਵਧੀਆ ਕੰਮ ਕਰ ਗਈ। ਕਦੇ-ਕਦੇ ਤੁਹਾਨੂੰ ਆਪਣੇ ਹੁਨਰ ’ਤੇ ਨਿਰਭਰ ਰਹਿਣਾ ਪੈਂਦਾ ਹੈ। ਸਭ ਕੁਝ ਯੋਜਨਾਂ ਅਨੁਸਾਰ ਨਹੀਂ ਚੱਲ ਸਕਦਾ ਹੈ। ਕੁਝ ਖਾਸ ਪਲਾਂ ’ਚ ਕੁਝ ਚੀਜਾਂ ਨੂੰ ਨਿਪਟਾਉਣ ਦੇ ਲਈ ਸਹਿਜ ਪ੍ਰਵਿਰਤੀ ਦੀ ਜਰੂਰਤ ਹੁੰਦੀ ਹੈ।’

ਮਾਰਕਸ ਸਟੋਈਨਿਸ ਨੂੰ ਆਪਣੀ 89 ਰਨਾਂ ਦੀ ਦਮਦਾਰ ਪਾਰੀ ਦੇ ਲਈ ਪਲੇਅਰ ਆਫ ਦੀ ਮੈਚ ਨਾਲ ਸਨਮਾਨਤ ਕੀਤਾ ਗਿਆ, ਜਿਸਦੀ ਮਦਦ ਨਾਲ ਲਖਨਊ ਚੁਣੌਤੀ ਭਰੇ ਸਕੋਰ ਤੱਕ ਪਹੁੰਚ ਸਕੀ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਮੁਸ਼ਕਿਲ ਪਿੱਚ ’ਤੇ ਸਟੋਈਨਿਸ ਦੀ ਪਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਨ੍ਹਾਂ ਨੇ ਬਹੁਤ ਵਧੀਆ ਬੈਟਿੰਗ ਕੀਤੀ। ਮੈਚ ਦੀ ਸ਼ੁਰੂਆਤ ’ਚ ਪਿੱਚ ਅਜਿਹੀ ਸੀ ਕਿ ਉਸ ’ਤੇ ਬੱਲੇਬਾਜੀ ਕਰਨਾ ਅਸਾਨ ਨਹੀਂ ਸੀ, ਇਹ ਦੇਖਦੇ ਹੋਏ ਉਨ੍ਹਾਂ ਨੇ ਸਚਮੁਚ ਵਧੀਆ ਪਾਰੀ ਖੇਡੀ। ਇਹ ਜਿਸ ਤਰ੍ਹਾਂ ਦੀ ਸਲੋ ਪਿੱਚ ਸੀ, ਤੁਹਾਨੂੰ ਵੱਡੇ ਸ਼ਾਟ ਮਾਰਨ ਦੇ ਲਈ ਜਿਆਦਾ ਤਾਕਤ ਦੀ ਜਰੂਰਤ ਸੀ। ਅਸੀਂ ਇਹੀ ਚੀਜ ਟਿਮ ਡੇਵਿਡ ’ਚ ਵੀ ਦੇਖੀ ਪਰ ਜਿਸ ਤਰ੍ਹਾਂ ਨਾਲ ਸਟੋਈਨਿਸ ਨੇ ਬੈਟਿੰਗ ਕੀਤੀ ਉਸਨੂੰ ਦੇਖਣਾ ਸ਼ਾਨਦਾਰ ਸੀ। ਉਹ ਅੰਤ ਤੱਕ ਖੇਡੇ ਅਤੇ ਨਾਟ ਆਊਟ ਰਹੇ।’

ਆਰਪੀ ਸਿੰਘ ਨੇ ਮੁੰਬਈ ਇੰਡੀਅੰਸ ਦੀ ਪਾਰੀ ਦੇ ਉਨ੍ਹਾਂ ਪਲਾਂ ਬਾਰੇ ਚਰਚਾ ਕੀਤੀ, ਜਿਹੜੇ ਅੰਤ ਤੱਕ ਉਨ੍ਹਾਂ ਦੀ ਹਾਰ ਦਾ ਕਾਰਨ ਬਣੇ। ਉਨ੍ਹਾਂ ਨੇ ਕਿਹਾ, ‘ਜੇਕਰ ਅਸੀਂ ਉਨ੍ਹਾਂ ਦੀ ਬੈਟਿੰਗ ਦੇ ਬਾਰੇ ’ਚ ਗੱਲ ਕਰੀਏ, ਤਾਂ ਇਸ਼ਾਨ ਕਿਸ਼ਨ ਦਾ ਵਿਕਟ। ਮੁੰਬਈ ਇੰਡੀਅੰਸ ਨੂੰ ਲਗਾਤਾਰ ਵਿਕਟਾਂ ਨਹੀਂ ਗਵਾਉਣੀਆਂ ਚਾਹੀਦੀਆਂ ਸਨ ਅਤੇ ਉਨ੍ਹਾਂ ਨੂੰ ਉੱਥੇ ਇੱਕ ਛੋਟੀ ਜਿਹੀ ਸਾਂਝੇਦਾਰੀ ਬਣਾਉਣੀ ਚਾਹੀਦੀ ਸੀ। ਇਸ਼ਾਨ ਕਿਸ਼ਨ ਦੇ ਆਊਟ ਹੋਣ ਦੇ ਬਾਅਦ ਦਬਾਅ ਵਧ ਗਿਆ। ਮੈਨੂੰ ਇਹ ਵੀ ਲੱਗਦਾ ਹੈ ਕਿ ਨੇਹਲ ਵਡੇਰਾ ਅਤੇ ਸੂਰਿਆਕੁਮਾਰ ਯਾਦਵ ਵਧੀਆ ਸਟ੍ਰਾਈਕ ਰੋਟੇਟ ਨਹੀਂ ਕਰ ਸਕੇ। ਨੇਹਲ ਨੇ ਕਾਫੀ ਡਾਟ ਬਾਲਾਂ ਖੇਡੀਆਂ ਅਤੇ ਇਸ ਕਾਰਨ ਸੂਰਿਆਕੁਮਾਰ ਯਾਦਵ ਨੂੰ ਰਨਰਸ ਐਂਡ ’ਤੇ ਥੋੜੀ ਦੇਰ ਦੇ ਲਈ ਖੜਾ ਰਹਿਣਾ ਪਿਆ। ਉਨ੍ਹਾਂ ਨੇ ਸ਼ਾਇਦ ਇਹ ਪਸੰਦ ਨਹੀਂ ਆਇਆ ਅਤੇ ਸ਼ਾਇਦ ਇਹ ਹਾਰ ਦੇ ਪਿੱਛੇ ਦੇ ਕਾਰਨਾਂ ’ਚੋਂ ਇੱਕ ਸੀ।’

ਬੁੱਧਵਾਰ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਸਾਹਮਣਾ ਦਿੱਲੀ ਕੈਪੀਟਲਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...