November 15, 2026, 5:06 am
----------- Advertisement -----------
HomeNewsBreaking Newsਜੇ ਨਿਊਜ਼ੀਲੈਂਡ ਅੱਜ ਸ਼੍ਰੀਲੰਕਾ ਤੋਂ ਹਾਰਿਆ ਤਾਂ ਵਧ ਜਾਣਗੀਆਂ ਭਾਰਤ ਅਤੇ ਪਾਕਿਸਤਾਨ...

ਜੇ ਨਿਊਜ਼ੀਲੈਂਡ ਅੱਜ ਸ਼੍ਰੀਲੰਕਾ ਤੋਂ ਹਾਰਿਆ ਤਾਂ ਵਧ ਜਾਣਗੀਆਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੈਮੀਫਾਈਨਲ ਮੈਚ ਦੀਆਂ ਸੰਭਾਵਨਾਵਾਂ, ਪੜ੍ਹੋ ਕਿਵੇਂ ?

Published on

----------- Advertisement -----------

ਨਵੀਂ ਦਿੱਲੀ, 9 ਨਵੰਬਰ 2023 – ਵਿਸ਼ਵ ਕੱਪ ਦਾ 40ਵਾਂ ਮੈਚ ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡਿਆ ਗਿਆ। ਲਗਾਤਾਰ 5 ਮੈਚ ਹਾਰ ਚੁੱਕੀ ਇੰਗਲੈਂਡ ਨੇ ਨੀਦਰਲੈਂਡ ਖਿਲਾਫ ਜਿੱਤ ਦਰਜ ਕਰਕੇ 2 ਹੋਰ ਅੰਕ ਹਾਸਲ ਕੀਤੇ।

ਆਓ ਤੁਹਾਨੂੰ ਦੱਸਦੇ ਹਾਂ ਭਾਰਤ ਵਰਲਡ ਕੱਪ ਕਿਵੇਂ ਜਿੱਤੇਗਾ। ਭਾਰਤ 16 ਅੰਕਾਂ ਨਾਲ ਟੇਬਲ ‘ਤੇ ਚੋਟੀ ‘ਤੇ ਹੈ ਅਤੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਇੰਡੀਆ ਨੇ 8 ਮੈਚ ਖੇਡੇ ਅਤੇ ਸਾਰੇ ਜਿੱਤੇ। ਭਾਰਤ ਨੂੰ ਅਜੇ 1 ਹੋਰ ਮੈਚ ਖੇਡਣਾ ਹੈ।

ਦੱਖਣੀ ਅਫਰੀਕਾ ਟੇਬਲ ‘ਚ ਦੂਜੇ ਨੰਬਰ ‘ਤੇ ਹੈ। ਉਸ ਨੇ 8 ਮੈਚ ਖੇਡੇ ਅਤੇ 6 ਜਿੱਤੇ। ਉਸ ਦੇ 12 ਅੰਕ ਹਨ। ਉਸ ਨੂੰ ਇੱਕ ਮੈਚ ਹੋਰ ਖੇਡਣਾ ਹੈ। ਦੱਖਣੀ ਅਫਰੀਕਾ ਨੇ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।

ਅੰਕ ਸੂਚੀ ‘ਚ ਆਸਟਰੇਲੀਆ ਤੀਜੇ ਸਥਾਨ ‘ਤੇ ਹੈ। ਆਸਟਰੇਲੀਆ ਦੇ 8 ਵਿੱਚੋਂ 6 ਮੈਚ ਜਿੱਤ ਕੇ 12 ਅੰਕ ਹਨ। ਆਸਟ੍ਰੇਲੀਆ ਨੂੰ 1 ਹੋਰ ਮੈਚ ਖੇਡਣਾ ਹੈ। ਟੀਮ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।

ਨਿਊਜ਼ੀਲੈਂਡ ਚੌਥੇ ਸਥਾਨ ‘ਤੇ ਬਰਕਰਾਰ ਹੈ। ਫਿਲਹਾਲ ਉਸ ਦੇ 8 ਅੰਕ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵੀ 8-8 ਅੰਕ ਹਨ। ਪਰ ਬਿਹਤਰ ਨੈੱਟ ਰਨ ਰੇਟ ਕਾਰਨ ਨਿਊਜ਼ੀਲੈਂਡ ਅੱਗੇ ਹੈ।

ਇੰਗਲੈਂਡ ਨੇ 8 ਮੈਚ ਖੇਡੇ ਅਤੇ 2 ਜਿੱਤੇ। ਟੀਮ ਦੇ 4 ਅੰਕ ਹਨ। ਹੁਣ ਇੰਗਲੈਂਡ ਅੰਕ ਸੂਚੀ ‘ਚ 7ਵੇਂ ਸਥਾਨ ‘ਤੇ ਹੈ। ਇੰਗਲੈਂਡ ਨੇ ਆਪਣਾ ਆਖਰੀ ਮੈਚ ਪਾਕਿਸਤਾਨ ਖਿਲਾਫ ਖੇਡਣਾ ਹੈ। ਨੀਦਰਲੈਂਡ ਖਿਲਾਫ ਜਿੱਤ ਤੋਂ ਬਾਅਦ ਇੰਗਲੈਂਡ ਪਾਕਿਸਤਾਨ ਖਿਲਾਫ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਸ ਨਾਲ ਵਿਸ਼ਵ ਕੱਪ ਦੇ ਸਮੀਕਰਨਾਂ ‘ਤੇ ਕੋਈ ਅਸਰ ਨਹੀਂ ਪਵੇਗਾ ਪਰ ਟੀਮ 2025 ‘ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰ ਲਵੇਗੀ।

ਨਿਊਜ਼ੀਲੈਂਡ ਇਸ ਸਮੇਂ 8 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਉਸ ਨੇ 8 ਵਿੱਚੋਂ 4 ਮੈਚ ਜਿੱਤੇ ਹਨ। ਜੇਕਰ ਨਿਊਜ਼ੀਲੈਂਡ ਅੱਜ ਸ਼੍ਰੀਲੰਕਾ ਨੂੰ ਹਰਾਉਂਦਾ ਹੈ ਤਾਂ ਉਸ ਦੇ 10 ਅੰਕ ਹੋ ਜਾਣਗੇ। ਇਹ ਚੌਥੇ ਸਥਾਨ ‘ਤੇ ਰਹੇਗਾ, ਨੈੱਟ ਰਨ ਰੇਟ ਵੀ ਵਧੀਆ ਬਣੇਗਾ ਤਾਂ ਸੈਮੀਫਾਈਨਲ ਲਈ ਇਸ ਦੀ ਸਥਿਤੀ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲੋਂ ਮਜ਼ਬੂਤ ​​ਹੋਵੇਗੀ। ਜੇਕਰ ਨਿਊਜ਼ੀਲੈਂਡ ਅੱਜ ਸ਼੍ਰੀਲੰਕਾ ਤੋਂ ਹਾਰਦਾ ਹੈ ਤਾਂ ਉਹ 8 ਅੰਕਾਂ ਨਾਲ ਚੌਥੇ ਨੰਬਰ ‘ਤੇ ਰਹੇਗਾ। ਨੈੱਟ ਰਨ ਰੇਟ ਘਟੇਗਾ।

ਨਿਊਜ਼ੀਲੈਂਡ ਦੀ ਹਾਰ ਤੋਂ ਬਾਅਦ ਪਾਕਿਸਤਾਨ ਨੂੰ ਇੰਗਲੈਂਡ ਖਿਲਾਫ ਆਪਣਾ ਆਖਰੀ ਮੈਚ ਚੰਗੀ ਰਨ ਰੇਟ ਨਾਲ ਜਿੱਤਣਾ ਹੋਵੇਗਾ। ਫਿਰ ਉਸ ਦੇ ਸੈਮੀਫਾਈਨਲ ‘ਚ ਜਾਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਪਾਕਿਸਤਾਨ ਚੌਥੇ ਨੰਬਰ ਦੀ ਟੀਮ ਬਣ ਸਕਦੀ ਹੈ ਅਤੇ ਅਜਿਹੇ ‘ਚ ਉਸ ਦਾ ਸੈਮੀਫਾਈਨਲ ਨੰਬਰ ਇਕ ਟੀਮ ਯਾਨੀ ਭਾਰਤ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...