September 6, 2026, 5:24 am
----------- Advertisement -----------
HomeNewsBreaking Newsਸੂਰਿਆਕੁਮਾਰ ਯਾਦਵ ਬਾਲਰਾਂ ਦੇ ਦਿਮਾਗ ਨਾਲ ਖੇਡਦੇ ਹਨ: ਸੁਰੇਸ਼ ਰੈਨਾ

ਸੂਰਿਆਕੁਮਾਰ ਯਾਦਵ ਬਾਲਰਾਂ ਦੇ ਦਿਮਾਗ ਨਾਲ ਖੇਡਦੇ ਹਨ: ਸੁਰੇਸ਼ ਰੈਨਾ

Published on

----------- Advertisement -----------

ਮੁੰਬਈ ਇੰਡੀਅੰਸ ਨੇ ਟਾਟਾ ਆਈਪੀਐਲ 2023 ਸੀਰੀਜ ’ਚ ਟਾਪ ਸਥਾਨ ਪੱਕਾ ਕਰਨ ਦੇ ਗੁਜਰਾਤ ਟਾਈਟੰਸ ਦੇ ਇਰਾਦਿਆਂ ’ਤੇ ਰੋਕ ਲਗਾ ਦਿੱਤੀ, ਜਦੋਂ ਉਨ੍ਹਾਂ ਨੇ ਸ਼ੁੱਕਰਵਾਰ ਸ਼ਾਮੀ ਮੁੰਬਈ ਦੇ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ’ਚ ਮੌਜੂਦਾ ਚੈਂਪੀਅਨਾਂ ਨੂੰ 27 ਰਨਾਂ ਨਾਲ ਹਰਾ ਦਿੱਤਾ। ਇਹ ਮੁਕਾਬਲਾ ਐਸਕੇਵਾਈ ਸ਼ੋਅ ਸੀ ਕਿਉਂਕਿ ਸੂਰਿਆਕੁਮਾਰ ਯਾਦਵ ਨੇ ਬੈਟ ਨਾਲ ਧਮਾਕੇਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਨਾਬਾਦ 103 ਰਨ (49 ਬਾਲਾਂ, 11X4, 6X6) ਬਣਾ ਕੇ ਮੁੰਬਈ ਨੂੰ 218 ਰਨਾਂ ਦੇ ਚੁਣੌਤੀ ਭਰੇ ਸਕੋਰ ਤੱਕ ਪਹੁੰਚਾ ਦਿੱਤਾ। ਗੁਜਰਾਤ ਆਪਣੇ ਟਾਪ ਕ੍ਰਮ ਦੇ ਬੱਲੇਬਾਜਾਂ ਦੇ ਫੇਲ ਹੋਣ ਦੇ ਕਾਰਨ ਟਾਰਗੇਟ ਦਾ ਪਿੱਛਾ ਕਰਨ ’ਚ ਫੇਲ ਰਹੀ, ਇੱਥੋਂ ਤੱਕ ਕਿ ਪਾਰੀ ਦੇ ਆਖਰੀ ਦੌਰ ’ਚ ਰਾਸ਼ਿਦ ਖਾਨ ਦੇ ਬਣਾਏ ਤਾਬੜਤੋੜ 79 ਰਨ (32 ਬਾਲਾਂ, 3X4, 10X6) ਵੀ ਬਹੁਤੇ ਨਹੀਂ ਸਨ। ਇਸ ਜਿੱਤ ਨਾਲ ਮੁੰਬਈ ਲੜੀ ’ਚ ਫਿਰ ਤੋਂ ਤੀਜੇ ਸਥਾਨ ’ਤੇ ਆ ਗਈ ਹੈ, ਜਿਸ ਨਾਲ ਉਹ ਸੀਜਨ ’ਚ ਆਪਣੀ ਖਰਾਬ ਸ਼ੁਰੂਆਤ ਨੂੰ ਬਦਲ ਕੇ ਪਲੇਆਫ ਸਥਾਨ ਹਾਸਲ ਕਰਨ ਦੇ ਨੇੜੇ ਪਹੁੰਚ ਰਹੀ ਹੈ, ਜਦੋਂ ਕਿ ਚੇਨੰਈ ’ਤੇ ਇੱਕ ਅੰਕ ਦੇ ਵਾਧੇ ਦੇ ਨਾਲ ਗੁਜਰਾਤ ਲੜੀ ਦੇ ਟਾਪ ’ਤੇ ਬੈਠੀ ਹੈ।

ਯਾਦਵ ਨੇ ਆਪਣੀ ਸਨਸਨੀਖੇਜ ਪਾਰੀ ਨਾਲ ਸਾਰੀ ਵਾਹਵਾਹੀ ਲੁੱਟ ਲਈ, ਜਿਸ ਨਾਲ ਟਾਟਾ ਆਈਪੀਐਲ ’ਚ ਉਨ੍ਹਾਂ ਦਾ ਪਹਿਲਾ ਸੈਂਕੜਾ ਬਣਿਆ। ਉਨ੍ਹਾਂ ਦੇ ਜਬਰਦਸਤ ਪ੍ਰਭਾਵ ਨੇ ਮੁੰਬਈ ਇੰਡੀਅੰਸ ਨੂੰ ਪੰਜ ਮੈਚਾਂ ’ਚ ਚੌਥੀ ਜਿੱਤ ਦਵਾਈ ਅਤੇ ਇਸ ਕਾਰਨ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਜਹੀਰ ਖਾਨ ਨੇ ਉਨ੍ਹਾਂ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਜਿਸ ਸੂਰਿਆ ਨੂੰ ਅਸੀਂ ਜਾਣਦੇ ਹਾਂ ਉਹ ਵਾਪਸ ਆ ਗਿਆ ਹੈ। ਉਹ ਬਿਹਤਰ ਅਤੇ ਹੋਰ ਬਿਹਤਰ ਹੋ ਰਿਹਾ ਹੈ, ਖਾਸ ਰੂਪ ਨਾਲ ਮੁਸ਼ਕਿਲ ਹਾਲਾਤਾਂ ’ਚ। ਟੂਰਨਾਮੈਂਟ ’ਚ ਕਿਸੇ ਵੀ ਟੀਮ ਦੇ ਲਈ ਇਹ ਸਮਾਂ ਸਭ ਤੋਂ ਮਹੱਤਵਪੂਰਣ ਹੋਣ ਵਾਲਾ ਹੈ ਕਿਉਂਕਿ ਤੁਸੀਂ ਟੂਰਨਾਮੈਂਟ ਦੇ ਅੰਤ ਦੇ ਨੇੜੇ ਪਹੁੰਚ ਰਹੇ ਹੋ ਅਤੇ ਇਸ ਸਮੇਂ ਤੁਸੀਂ ਪਲੇਆਫ ’ਚ ਜਾਣ ਅਤੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਬਾਰੇ ’ਚ ਸੋਚ ਰਹੇ ਹੁੰਦੇ ਹੋ। ਜਦੋਂ ਤੁਹਾਡੇ ਕੋਲ ਸੂਰਿਆ ਹੋਵੇ ਅਤੇ ਉਹ ਬੈਟ ਨਾਲ ਇਸ ਤਰ੍ਹਾਂ ਦਾ ਸਾਜ ਵਜਾ ਰਿਹਾ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ। ਟੀਮਾ ਐਮਆਈ ਲਾਈਨਅਪ ਨੂੰ ਧਿਆਨ ਨਾਲ ਦੇਖ ਰਹੀਆਂ ਹੋਣਗੀਆਂ ਕਿਉਂਕਿ ਸੂਰਿਆ ਦੇ ਕੋਲ ਐਮਆਈ ਅਤੇ ਉਸਦੇ ਸੀਜਨ ਦੀ ਚਾਬੀ ਹੈ।’

ਪਿਆਰ ’ਚ ‘ਸਕਾਈ’ ਕਹਾਉਣ ਵਾਲੇ ਇਸ ਬੱਲੇਬਾਜ ਨੇ ਵਾਨਖੇੜੇ ਸਟੇਡੀਅਮ ਦੇ ’ਚ ਛੱਕਿਆਂ ਨਾਲ ਮੁੰਬਈ ਦੇ ਤਿਕੋਣ ਨੂੰ ਰੰਗ ਦਿੱਤਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਰਾਤ ’ਚ ਯਾਦਵ ਦੀ ਨਾਪੀ ਤੋਲੀ ਬੱਲੇਬਾਜੀ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨੇ ਕਿਹਾ, ‘ਉਹ ਬਾਲਰਾਂ ਦੇ ਦਿਮਾਗ ਦੇ ਨਾਲ ਖੇਡਦੇ ਹਨ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਬਾਲ ਨੂੰ ਮੈਦਾਨ ਦੇ ਚਾਰੇ ਪਾਸੇ ਉਡਾਇਆ। ਅੱਜ ਉਹ ਇੱਕ ਵਾਰ ਫਿਰ ਸੰਭ ਕੇ ਬੈਟਿੰਗ ਕਰ ਰਹੇ ਸਨ। ਉਨ੍ਹਾਂ ਦੀ ਅਪ੍ਰੋਚ ਵਧੀਆ ਸੀ, ਉਨ੍ਹਾਂ ਦਾ ਇਰਾਦਾ ਨੇਕ ਸੀ ਅਤੇ ਨਤੀਜੇ ਨੂੰ ਦੇਖੋ। ਉਨ੍ਹਾਂ ਨੇ 49 ਬਾਲਾਂ ’ਚ 103 ਰਨ ਬਣਾਉਣ ਦੇ ਦੌਰਾਨ ਬਾਲ ਨੂੰ ਮੈਦਾਨ ਦੇ ਚਾਰੇ ਪਾਸੇ ਹਿੱਟ ਕੀਤਾ ਅਤੇ ਉਨ੍ਹਾਂ ਨੇ ਪਾਰੀ ਨੂੰ ਆਪਣੇ ਖਾਸ ਜਸ਼ਨ ਦੇ ਨਾਲ ਖਤਮ ਕੀਤਾ।’

ਆਪਣੇ ਚੋਟੀ ਦੇ ਬੱਲੇਬਾਜਾਂ ਦੇ ਆਊਟ ਹੋਣ ਦੇ ਬਾਅਦ ਟਾਈਟੰਸ ਦੇ ਕੋਲ ਜਿੱਤਣ ਦਾ ਨਾ ਦੇ ਬਰਾਬਰ ਮੌਕਾ ਸੀ, ਪਰ ਰਾਸ਼ਿਦ ਖਾਨ ਵੱਲੋਂ ਛੱਕਿਆਂ ਦੀ ਬੌਛਾਰ ਨੇ ਮੈਚ ਦੇ ਕੁਝ ਆਖਰੀ ਪਲਾਂ ’ਚ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਜਹੀਰ ਖਾਨ ਨੇ ਬੈਟ ਨਾਲ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਇਸ ਅਸਾਧਾਰਣ ਗੇਂਦਬਾਜ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ, ‘ਰਾਸ਼ਿਦ ਖਾਨ ਦੀ ਇਹ ਪਾਰੀ ਬਿਹਤਰੀਨ ਸੀ। ਉਨ੍ਹਾਂ ਦੇ ਬੱਲੇਬਾਜੀ ਕਰਨ ਆਉਣ ਤੋਂ ਪਹਿਲਾਂ ਮੈਚ ਲਗਭਗ ਹੱਥੋਂ ਜਾ ਚੁੱਕਿਆ ਸੀ ਅਤੇ ਸਹੀ ਅਰਥਾਂ ’ਚ ਨਿਪਟ ਹੀ ਗਿਆ ਸੀ ਪਰ ਉਨ੍ਹਾਂ ਦੇ ਇਰਾਦੇ ਕੁਝ ਹੋਰ ਸਨ। ਇਹ ਇੱਕ ਵੱਡੀ ਜਿੱਤ ਹੋ ਸਕਦੀ ਸੀ ਪਰ ਰਾਸ਼ਿਦ ਖਾਨ ਵਿਚਕਾਰ ਆ ਗਏ। ਜਿੱਥੇ ਤੱਕ ਮੈਨੂੰ ਯਾਦ ਹੈ, ਇਹ ਸਭ ਤੋਂ ਵਧੀਆ ਪਾਰੀਆਂ ’ਚੋਂ ਇੱਕ ਹੈ ਜਿਹੜੀ ਕਿਸੇ ਹੇਠਲੇ ਕ੍ਰਮ ਦੇ ਬੱਲੇਬਾਜ ਨੇ ਬਹੁਤ ਲੰਮੇਂ ਸਮੇਂ ਦੇ ਬਾਅਦ ਆਈਪੀਐਲ ’ਚ ਖੇਡੀ ਹੈ। ਜਿਸ ਤਰ੍ਹਾਂ ਦੇ ਛੱਕੇ ਅਸੀਂ ਦੇਖੇ ਹਨ ਉਹ ਯਾਦਗਾਰ ਹਨ।’

ਸ਼ਨੀਵਾਰ ਨੂੰ ਦੁਪਿਹਰ 3:30 ਵਜੇ ਸਨਰਾਈਜਰਸ ਹੈਦਰਾਬਾਦ ਦਾ ਸਾਹਮਣਾ ਲਖਨਊ ਸੂਪਰ ਜਾਇੰਟਸ ਦੇ ਨਾਲ ਹੋਵੇਗਾ ਜਦੋਂ ਕਿ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਦੀ ਭਿੜਤ ਪੰਜਾਬ ਕਿੰਗਸ ਦੇ ਨਾਲ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...