June 12, 2026, 8:18 pm
----------- Advertisement -----------
HomeNewsBreaking Newsਪਿੰਡ ਕੁੱਸਾ ਨੇ ਲਿਆ ਇਤਿਹਾਸਕ ਫ਼ੈਸਲਾ, ਬਜ਼ੁਰਗਾਂ ਦੇ ਭੋਗ 'ਤੇ ਨਹੀਂ ਪੱਕਣਗੇ...

ਪਿੰਡ ਕੁੱਸਾ ਨੇ ਲਿਆ ਇਤਿਹਾਸਕ ਫ਼ੈਸਲਾ, ਬਜ਼ੁਰਗਾਂ ਦੇ ਭੋਗ ‘ਤੇ ਨਹੀਂ ਪੱਕਣਗੇ ਮਿੱਠੇ ਪਕਵਾਨ

Published on

----------- Advertisement -----------

ਲੋਕ ਘੋਲਾਂ ਵਜੋਂ ਜਾਣੇ ਜਾਂਦੇ ਮਾਲਵੇ ਦੇ ਪ੍ਰਸਿੱਧ ਪਿੰਡ ਕੁੱਸਾ ਜੋ ਏਕਤਾ ਅਤੇ ਭਾਈਚਾਰੇ ਦੀ ਹਮੇਸ਼ਾ ਵੱਡੀ ਮਿਸਾਲ ਕਾਇਮ ਕਰਦਾ ਰਿਹਾ ਹੈ। ਪਿੰਡ ਕੁੱਸਾ ਵਿਚ ਲਗਾਤਾਰ ਪਿਛਲੇ ਕਰੀਬ 21 ਸਾਲ ਤੋਂ ਬਜ਼ੁਰਗਾਂ ਦੀ ਮੌਤ ਹੋ ਜਾਣ ਤੋਂ ਬਾਅਦ ਕੀਤੇ ਜਾਣ ਵਾਲੇ ਫ਼ਿਜ਼ੂਲ ਖਰਚੇ ਜਲੇਬੀਆਂ, ਪਕਾਉਣੀਆਂ ਜਾਂ ਹੋਰ ਮਹਿੰਗੇ ਲੈਣ ਦੇਣ ਕਰਨੇ ਬੰਦ ਹਨ ਕਿਉਂਕਿ ਪਿੰਡ ਦੇ ਲੋਕ ਇਹ ਗੱਲ ਮਹਿਸੂਸ ਕਰਦੇ ਸਨ ਕਿ ਬਜ਼ੁਰਗਾਂ ਦਾ ਪਰਿਵਾਰ ਵਿਚੋਂ ਚਲੇ ਜਾਣਾ ਖ਼ੁਸ਼ੀ ਦੀ ਗੱਲ ਨਹੀਂ ਹੁੰਦੀ ਬਲਕੇ ਪਰਿਵਾਰ ਨੂੰ ਵੱਡਾ ਘਾਟਾ ਹੁੰਦਾ ਹੈ। 

ਇਸ ਗੱਲ ’ਤੇ ਅੱਜ ਤੋਂ ਕਰੀਬ 21 ਸਾਲ ਪਹਿਲਾਂ ਪਿੰਡ ਦੇ ਲੋਕਾਂ ਨੇ ਵੱਡਾ ਇਕੱਠ ਕਰ ਕੇ ਇਤਿਹਾਸਿਕ ਫ਼ੈਸਲੇ ਰਾਹੀ ਪਿੰਡ ਕੁੱਸਾ ਦੇ ਨੌਜਵਾਨਾਂ ਨੇ ਨਗਰ ਸੁਧਾਰ ਕਮੇਟੀ ਦਾ ਗਠਨ ਕਰਕੇ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਵਿਚ ਇਕ ਰੂਲ ਬਣਾਇਆ ਕਿ ਬਜ਼ੁਰਗਾਂ ਦੀ ਮੌਤ ਸਮੇਂ ਕੋਈ ਵੀ ਮਿੱਠਾ ਪਕਵਾਨ ਜਿਵੇਂ ਜਲੇਬੀਆਂ ਤੇ ਮਠਿਆਈਆਂ ਨਹੀਂ ਬਣਾਈਆਂ ਜਾਣਗੀਆਂ ਅਤੇ ਹਰ ਮੌਤ ਦਾ ਭੋਗ ਵੀ ਗੁਰਦੁਆਰਾ ਸਾਹਿਬ ਦੇ ਵਿਚ ਪਾਇਆ ਜਾਵੇਗਾ। ਇਸ ਤੋਂ ਇਲਾਵਾ ਪਿੰਡ ਵਿਚੋਂ ਮੌਤ ਤੋਂ ਬਾਅਦ ਜਾਣ ਵਾਲੀਆਂ ਮਕਾਣਾਂ, ਹਗਾਮੇ ਅਤੇ ਹੋਰ ਸੋਨੇ ਲੀੜੇ ਲੱਤੇ ਦੀ ਫਜ਼ੂਲ ਖਰਚੀ ਨੂੰ ਵੀ ਪਿੰਡ ਦੇ ਲੋਕਾਂ ਨੇ ਕੰਟਰੋਲ ਕਰ ਕੇ ਇਤਿਹਾਸਿਕ ਕੰਮ ਕੀਤਾ ਸੀ, ਜਿਸ ਦੀ ਪੂਰੇ ਪੰਜਾਬ ਵਿਚ ਚਰਚਾ ਹੋਈ ਸੀ, ਪਿੰਡ ਗੁੱਸਾ ਦੇ ਲੋਕਾਂ ਦੇ ਇਸ ਕਦਮ ਦੀ ਬਹੁਤ ਪ੍ਰਸ਼ੰਸਾ ਹੋਈ ਸੀ।

ਹੁਣ ਪਰ ਪਿੰਡ ਕੁੱਸਾ ਦੇ ਲੋਕਾਂ ਨੇ ਬੀਤੇ ਦਿਨੀ ਪਿੰਡ ਵਿਚ ਹੋਈ ਭਾਰੀ ਗੜੇਮਾਰੀ ਦੀ ਤਬਾਹੀ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਤੋਂ ਬਾਅਦ ਇਕ ਹੋਰ ਨਵਾਂ ਵੱਡਾ ਫ਼ੈਸਲਾ ਕੀਤਾ ਹੈ ਕਿ ਪਿੰਡ ਵਿਚ ਜੋ ਜ਼ਮੀਨਾਂ ਠੇਕੇ ’ਤੇ ਕਿਸਾਨਾਂ ਵਲੋਂ ਲਈਆਂ ਜਾਂਦੀਆਂ ਹਨ, ਉਨ੍ਹਾਂ ਦਾ ਰੇਟ ਦੋ ਸਾਲ ਲਈ 65 ਹਜ਼ਾਰ ਰੁਪਏ ਪਰ ਏਕੜ (ਮੋਟਰ ਵਾਲੀ) ਤੇ ਪਾਣੀ ਤੋਂ ਬਿਨਾਂ ਮਾਰੂ ਜ਼ਮੀਨਾਂ ਦਾ ਠੇਕਾ ਮਾਮਲਾ 50 ਹਜ਼ਾਰ ਰੁਪਏ ਪ੍ਰਤੀ ਏਕੜ ਰਖਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਈ ਭਾਰੀ ਗੜ੍ਹੇਮਾਰੀ ਨਾਲ ਪਿੰਡ ਕੁੱਸਾ ਵਿਚ ਵੀ ਵੱਡੀ ਪੱਧਰ ’ਤੇ ਮੂੰਗੀ, ਸਬਜ਼ੀਆਂ ਤੇ ਮੱਕੀ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਇਸ ਨੁਕਸਾਨ ਦੇ ਚਲਦੇ ਹੋਏ ਸਮੂਹ ਗ੍ਰਾਮ ਪੰਚਾਇਤ ਪਿੰਡ ਕੁੱਸਾ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਸੱਥ ਵਿਚ ਵੱਡਾ ਇਕੱਠ ਕਰ ਕੇ ਆਰਥਕ ਮੰਦਹਾਲੀ ਵਿਚੋਂ ਲੰਘ ਰਹੇ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ...

ਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ ਦਾ ਆਰੋਪ – ਹਿੰਦੂਆਂ ਦੀ ਆਸਥਾ ਨਾਲ ਖਿਲਵਾੜ, ਦਿੱਤੀ ਸ਼ਿਕਾਇਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ. ਨੈਤ ਆਪਣੇ ਨਵੇਂ ਗੀਤ “ਰੀਲ” ਨੂੰ ਲੈ...

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਬੇਅਦਬੀ ਕਰਨ...

ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ...

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...