June 26, 2026, 11:19 am
----------- Advertisement -----------
HomeNewsAutomobilesਜੇ ਵਾਹਨ ਖ੍ਰੀਦਣ ਦੀ ਬਣਾ ਰਹੇ ਹੋ ਯੋਜਨਾ ਤਾਂ ਪਹਿਲਾ ਜਰੂਰ ਦੇਖ...

ਜੇ ਵਾਹਨ ਖ੍ਰੀਦਣ ਦੀ ਬਣਾ ਰਹੇ ਹੋ ਯੋਜਨਾ ਤਾਂ ਪਹਿਲਾ ਜਰੂਰ ਦੇਖ ਲੋ ਇਹ ਖ਼ਬਰ

Published on

----------- Advertisement -----------

ਵਾਹਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵਧ ਕੀਮਤਾਂ ਅਦਾ ਕਰਨ ਦਾ ਝਟਕਾ ਲੱਗਾ ਸਕਦਾ ਹੈ ।ਕਿਉਂਕੀ ਉਤਪਾਦਨ ਲਾਗਤ ’ਚ ਵਾਧੇ ਦੇ ਦਰਮਿਆਨ ਟਾਟਾ ਮੋਟਰਸ, ਹੌਂਡਾ ਅਤੇ ਰੇਨੋ ਵਰਗੀਆਂ ਵਾਹਨ ਕੰਪਨੀਆਂ ਨਵੇਂ ਸਾਲ ਯਾਨੀ ਜਨਵਰੀ ਤੋਂ ਆਪਣੇ ਵਾਹਨਾਂ ਦੇ ਮੁੱਲ ਵਧਾਉਣ ’ਤੇ ਵਿਚਾਰ ਕਰ ਰਹੀਆਂ ਹਨ। ਬਾਜ਼ਾਰ ਦੀ ਮੋਹਰੀ ਕੰਪਨੀ ਮਾਰੂਤੀ ਸੁਜ਼ੂਕੀ ਅਤੇ ਲਗਜ਼ਰੀ ਕਾਰ ਕੰਪਨੀ ਆਡੀ ਤੇ ਮਰਸਿਡੀਜ਼-ਬੈਂਜ਼ ਅਗਲੇ ਮਹੀਨੇ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ ਵਾਦੇ ਦਾ ਐਲਾਨ ਪਹਿਲਾਂ ਹੀ ਕਰ ਚੁੱਕੀਆਂ ਹਨ। ਮਾਰੂਤੀ ਨੇ ਕਿਹਾ ਹੈ ਕਿ ਜਨਵਰੀ 2022 ਤੋਂ ਉਸ ਦੇ ਵਾਹਨਾਂ ਦੇ ਮੁੱਲ ਵਧਣਗੇ। ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ’ਚ ਵਾਧਾ ਵੱਖ-ਵੱਖ ਹੋਵੇਗਾ।

ਉਥੇ ਹੀ ਮਰਸਿਡੀਜ਼-ਬੈਂਜ਼ ਨੇ ਕਿਹਾ ਹੈ ਕਿ ਉਸ ਦੇ ਚੋਣਵੇਂ ਮਾਡਲਾਂ ਦੇ ਮੁੱਲ 2 ਫ਼ੀਸਦੀ ਤੱਕ ਵਧ ਜਾਣਗੇ। ਦੂਜੇ ਪਾਸੇ ਆਡੀ ਨੇ 1 ਜਨਵਰੀ, 2022 ਤੋਂ ਆਪਣੀ ਸਮੁੱਚੀ ਮਾਡਲ ਲੜੀ ਦੀਆਂ ਕੀਮਤਾਂ ’ਚ 3 ਫ਼ੀਸਦੀ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। ਕੀਮਤ ਵਾਧੇ ਬਾਰੇ ਸੰਪਰਕ ਕਰਨ ’ਤੇ ਟਾਟਾ ਮੋਟਰਸ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ, ‘‘ਜਿਣਸਾਂ ਦੇ ਮੁੱਲ, ਕੱਚੇ ਮਾਲ ਅਤੇ ਹੋਰ ਲਾਗਤਾਂ ’ਚ ਲਗਾਤਾਰ ਵਾਧਾ ਜਾਰੀ ਹੈ। ਲਾਗਤ ’ਚ ਇਸ ਵਾਧੇ ਦੇ ਪ੍ਰਭਾਵ ਨੂੰ ਅੰਸ਼ਿਕ ਰੂਪ ਨਾਲ ਘੱਟ ਕਰਨ ਲਈ ਨੇੜ ਭਵਿੱਖ ’ਚ ਕੀਮਤਾਂ ’ਚ ਉਚਿਤ ਵਾਧੇ ਤੋਂ ਬਚਿਆ ਨਹੀਂ ਜਾ ਸਕਦਾ। ਟਾਟਾ ਮੋਟਰਸ ਘਰੇਲੂ ਬਾਜ਼ਾਰ ’ਚ ਪੰਜ, ਨੈਕਸਾਨ ਅਤੇ ਹੈਰਿਅਰ ਵਰਗੇ ਵਾਹਨਾਂ ਦੀ ਵਿਕਰੀ ਕਰਦੀ ਹੈ। ਇਸ ’ਚ ਹੌਂਡਾ ਕਾਰਸ ਇੰਡੀਆ ਨੇ ਵੀ ਕਿਹਾ ਹੈ ਕਿ ਉਹ ਨੇੜ ਭਵਿੱਖ ’ਚ ਕੀਮਤਾਂ ’ਚ ਵਾਧੇ ’ਤੇ ਵਿਚਾਰ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੇ ਦੇਹਾਂਤ ‘ਤੇ ਸਿਆਸੀ ਸ਼ਖ਼ਸੀਅਤਾਂ ਨੇ ਦੁੱਖ ਜਤਾਇਆ

 ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਅਮਰੀਕਾ ਦੇ ਸਾਨਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ...

Jawa 42 FJ 350 ਭਾਰਤ ‘ਚ ਲਾਂਚ, ਗਾਹਕ ਇਸ ਕੀਮਤ ਦਾ ਭੁਗਤਾਨ ਕਰਕੇ ਖਰੀਦ ਸਕਣਗੇ ਪਾਵਰਫੁੱਲ ਬਾਈਕ

ਭਾਰਤੀ ਮੋਟਰਸਾਈਕਲ ਬ੍ਰਾਂਡ Jawa Yezdi Motorcycles ਨੇ ਆਪਣੇ ਪ੍ਰਸਿੱਧ 42 ਮਾਡਲ ਦਾ ਇੱਕ ਨਵਾਂ...

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ! ਫ਼ਿਰੋਜ਼ਪੁਰ ‘ਚ ਚੱਲੇਗੀ ਵਿਸ਼ੇਸ਼ ਰੇਲਗੱਡੀ

ਫ਼ਿਰੋਜ਼ਪੁਰ ਵਿੱਚ ਸੋਮਵਾਰੀ ਮੱਸਿਆ ਦੇ ਮੌਕੇ 'ਤੇ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਅਤੇ...

ਦਿੱਲੀ ‘ਚ 2 ਦਿਨ ਆਟੋ-ਟੈਕਸੀ ਡਰਾਈਵਰਾਂ ਦੀ ਹੜਤਾਲ, ਲੋਕ ਹੋ ਰਹੇ ਡਾਢੇ ਪ੍ਰੇਸ਼ਾਨ

ਰਾਜਧਾਨੀ ਦਿੱਲੀ ਵਿੱਚ ਆਟੋ ਟੈਕਸੀ ਡਰਾਈਵਰਾਂ ਨੇ ਅੱਜ ਅਤੇ ਕੱਲ੍ਹ ਹੜਤਾਲ ਕਰਨ ਦਾ ਐਲਾਨ...

5 ਦਰਵਾਜ਼ੇ ਵਾਲੀ ਥਾਰ ਦੀ ਉਡੀਕ ਖਤਮ, ਮਹਿੰਦਰਾ ਨੇ ਲਾਂਚ ਕੀਤੀ Thar ROXX

ਲੰਬੇ ਇੰਤਜ਼ਾਰ ਤੋਂ ਬਾਅਦ ਮਹਿੰਦਰਾ ਨੇ 5 ਡੋਰ ਥਾਰ ਨੂੰ ਬਹੁਤ ਹੀ ਦਿਲਚਸਪ ਕੀਮਤ...

ਹਵਾਈ ਸਫਰ ਹੋ ਸਕਦਾ ਹੈ ਮਹਿੰਗਾ! ATF ਦੀਆਂ ਕੀਮਤਾਂ ‘ਚ ਹੋਇਆ ਵਾਧਾ

ਅੱਜ ਅਗਸਤ ਮਹੀਨੇ ਦੇ ਪਹਿਲੇ ਦਿਨ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ।...

ਮਾਈਕ੍ਰੋਸਾਫਟ ਸਰਵਰ ‘ਚ ਦਿੱਕਤ ਕਾਰਨ ਮਚੀ ਹਾਹਾਕਾਰ; ਦੁਨੀਆ ਭਰ ‘ਚ 1400 ਉਡਾਣਾਂ ਹੋਈਆਂ ਰੱਦ

ਅਮਰੀਕੀ ਐਂਟੀ ਵਾਇਰਸ ਕੰਪਨੀ ਦੇ ਅਪਡੇਟ ਨੇ ਮਾਈਕ੍ਰੋਸਾਫਟ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਾਰਨ...

ਇਹ ਹੈ ਦੁਨੀਆ ਦਾ ਸਭ ਤੋਂ ਉੱਚਾ ਆਰਚ ਬ੍ਰਿਜ; 15 ਅਗਸਤ ਨੂੰ ਬ੍ਰਿਜ ‘ਤੇ ਚੱਲੇਗੀ ਪਹਿਲੀ ਰੇਲਗੱਡੀ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਬਣੇ ਦੁਨੀਆ ਦੇ ਸਭ ਤੋਂ ਉੱਚੇ ਸਟੀਲ ਆਰਚ ਬ੍ਰਿਜ...