ਚੰਡੀਗੜ੍ਹ: ਸਰੀਰ ਨੂੰ ਸਿਹਤਮੰਦ ਰੱਖਣ ਲਈ ਸਮੇਂ ‘ਤੇ ਸੌਣਾ ਵੀ ਬਹੁਤ ਜ਼ਰੂਰੀ ਹੈਪਰ ਅੱਜ ਦੇ ਸਮੇਂ ‘ਚ ਇਹ ਇੱਕ ਆਮ ਗੱਲ ਹੋ ਗਈ ਹੈ ਕਿ ਲੋਕਾਂ ਦੀ ਸੌਣ ਦੀ ਰੁਟੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਾਲਾਂਕਿ ਕੁੱਝ ਲੋਕ ਅਜਿਹੇ ਵੀ ਹਨ ਜੋ ਬਹੁਤ ਦੇਰ ਤੱਕ ਸੋਣਾ ਪਸੰਦ ਕਰਦੇ ਹਨ। ਪਰ ਬਹੁਤ ਜ਼ਿਆਦਾ ਨੀਂਦ ਸਰੀਰ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਤੁਸੀਂ ਵੀ ਪੜ੍ਹ ਕੇ ਹੈਰਾਨ ਹੋ ਜਾਓਗੇ ਕਿ ਜ਼ਿਆਦਾ ਸੌਣ ਨਾਲ ਕਿੰਨ੍ਹਾ ਨੁਕਸਾਨ ਹੋ ਸਕਦਾ ਹੈ।
- ਜਦੋਂ ਵੀ ਅਸੀਂ 7 ਤੋਂ 8 ਘੰਟੇ ਤੋਂ ਜ਼ਿਆਦਾ ਸੌਂਦੇ ਹਾਂ ਤਾਂ ਸਾਨੂੰ ਅਕਸਰ ਸਿਰ ਦਰਦ ਹੁੰਦਾ ਹੈ। ਲੰਮੇ ਸਮੇਂ ਤੱਕ ਸੌਣ ਕਾਰਨ ਭੁੱਖ ਤੇ ਪਿਆਸ ਵੀ ਮਹਿਸੂਸ ਹੁੰਦੀ ਹੈ।
2. ਬਹੁਤ ਜ਼ਿਆਦਾ ਸੌਣ ਨਾਲ ਪਿੱਠ ਦਰਦ ਵੀ ਹੋ ਸਕਦੀ ਹੈ।
3. ਲੰਮੇ ਸਮੇਂ ਤੱਕ ਸੌਣ ਨਾਲ ਵਿਅਕਤੀ ਥਕਾਵਟ ਮਹਿਸੂਸ ਕਰ ਸਕਦਾ ਹੈ। ਤੁਹਾਨੂੰ ਹਰ ਸਮੇਂ ਸੌਣ ਵਰਗਾ ਮਹਿਸੂਸ ਹੋਵੇਗਾ ਅਤੇ ਇਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰੋਗੇ।
4. ਬਹੁਤ ਜ਼ਿਆਦਾ ਸੌਣ ਨਾਲ ਡਿਪਰੈਸ਼ਨ ਵੀ ਹੋ ਸਕਦਾ ਹੈ। ਇਸ ਲਈ ਬਹੁਤ ਜ਼ਿਆਦਾ ਸੌਣ ਤੋਂ ਪਰਹੇਜ਼ ਕਰੋ ਅਤੇ ਆਪਣੇ ਆਪ ਨੂੰ ਸਿਹਤਮੰਦ ਰੱਖੋ।