ਕੈਨੇਡੀਅਨ ਪੁਲਿਸ ਨੇ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਵਿੱਚ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਪੁਲਿਸ ਦੋ ਮਹੀਨਿਆਂ ਤੋਂ ਨਾਬਾਲਗ ਦੀ ਭਾਲ ਕਰ ਰਹੀ ਸੀ। ਮ੍ਰਿਤਕ ਨਿਸ਼ਾਨ ਥਿੰਦ ਪੰਜਾਬ ਮੂਲ ਦਾ ਸੀ, ਜੋ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਵਿੱਚ ਰਹਿੰਦਾ ਸੀ। 19 ਦਸੰਬਰ ਨੂੰ ਉਸ ਨੂੰ ਪੰਜਾਬ ਦੇ ਇਕ ਦੋਸ਼ੀ ਨਾਬਾਲਗ ਨੇ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਨਿਸ਼ਾਨ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਕਤਲ ਕਰਨ ਵਾਲਾ 16 ਸਾਲ ਦਾ ਨੌਜਵਾਨ ਹੈ। ਜਿਸ ਦੀ ਪਹਿਚਾਣ ਕੈਨੇਡੀਅਨ ਪੁਲਿਸ ਨੇ ਪ੍ਰਿਤਪਾਲ ਸਿੰਘ ਵਜੋਂ ਕੀਤੀ ਹੈ। ਪੀਲ ਰੀਜਨਲ ਪੁਲਿਸ ਨੂੰ ਹਸਪਤਾਲ ਦੇ ਅਧਿਕਾਰੀਆਂ ਦੁਆਰਾ ਸੂਚਿਤ ਕੀਤਾ ਗਿਆ ਸੀ ਕਿ ਕਿਸੇ ਨੇ 19 ਦਸੰਬਰ ਨੂੰ ਸ਼ਾਮ 6 ਵਜੇ ਨਿਸ਼ਾਨ ਨੂੰ ਹਸਪਤਾਲ ਵਿੱਚ ਮ੍ਰਿਤਕ ਛੱਡ ਦਿੱਤਾ ਸੀ। ਉਸ ਨੂੰ ਗੋਲੀ ਲੱਗੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪ੍ਰਿਤਪਾਲ ਨੇ ਹੀ ਉਸ ਨੂੰ ਕਿਸੇ ਅਣਪਛਾਤੀ ਥਾਂ ‘ਤੇ ਗੋਲੀ ਮਾਰੀ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਛੱਡ ਦਿੱਤਾ ਗਿਆ। ਪੀਲ ਰੀਜਨਲ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੋਮੀਸਾਈਡ ਵਿਭਾਗ ਨੇ 9 ਜਨਵਰੀ ਨੂੰ ਪ੍ਰਿਤਪਾਲ ਸਿੰਘ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਪਰ ਉਹ ਫਰਾਰ ਸੀ।
ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਪ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਜਾਂਚ ਕੀਤੀ ਗਈ ਅਤੇ ਹੁਣ ਉਸਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਿਤਪਾਲ ਵੀ ਬਰੈਂਪਟਨ, ਓਨਟਾਰੀਓ ਦਾ ਵਸਨੀਕ ਹੈ। ਪੁਲਿਸ ਹਾਲੇ ਜਾਂਚ ਕਰ ਰਹੀ ਹੈ ਕਿ ਕਤਲ ਕਿਉਂ ਹੋਇਆ।