September 5, 2026, 7:57 pm
----------- Advertisement -----------
HomeNewsBreaking Newsਲਲਿਤ ਮੋਦੀ ਪਰਿਵਾਰ 'ਚ ਕੰਪਨੀ ਦੀ ਹਿੱਸੇਦਾਰੀ ਨੂੰ ਲੈ ਕੇ ਝਗੜਾ,  ਸਮੀਰ...

ਲਲਿਤ ਮੋਦੀ ਪਰਿਵਾਰ ‘ਚ ਕੰਪਨੀ ਦੀ ਹਿੱਸੇਦਾਰੀ ਨੂੰ ਲੈ ਕੇ ਝਗੜਾ,  ਸਮੀਰ ਮੋਦੀ ਨੇ ਮਾਂ ‘ਤੇ ਕੁੱਟਮਾਰ ਦੇ ਲਾਏ ਦੋਸ਼

Published on

----------- Advertisement -----------


ਸਿਗਰੇਟ ਅਤੇ ਕਨਫੈਕਸ਼ਨਰੀ (ਮਠਿਆਈ, ਕੇਕ ਅਤੇ ਚਾਕਲੇਟ ਆਦਿ) ਬਣਾਉਣ ਵਾਲੀ 11,000 ਕਰੋੜ ਰੁਪਏ ਦੀ ਕੰਪਨੀ ਗੌਡਫਰੇ ਫਿਲਿਪਸ ਦੇ ਪ੍ਰਮੋਟਰਾਂ ਮੋਦੀ ਪਰਿਵਾਰ ਵਿਚਕਾਰ ਕੰਪਨੀ ਵਿੱਚ ਸ਼ੇਅਰਾਂ ਦੀ ਵੰਡ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਡਾਇਰੈਕਟਰ ਬੀਨਾ ਮੋਦੀ ਅਤੇ ਉਸ ਦੇ ਛੋਟੇ ਬੇਟੇ ਅਤੇ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਸਮੀਰ ਮੋਦੀ ਵਿਚਾਲੇ ਝੜਪ ਹੋ ਗਈ ਹੈ।

ਦੱਸ ਦਈਏ ਕਿ ਸਮੀਰ ਨੇ ਆਪਣੀ ਮਾਂ ਬੀਨਾ ਮੋਦੀ ‘ਤੇ ਹਮਲੇ ਦੀ ਸ਼ਿਕਾਇਤ ਦਿੱਲੀ ਦੇ ਸਰਿਤਾ ਵਿਹਾਰ ਥਾਣੇ ‘ਚ ਕੀਤੀ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਮਾਂ ਨੇ ਉਸ ਨੂੰ ਬੋਰਡ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਰੋਕਿਆ। ਉਸ ਦੀ ਮਾਂ ਦੇ ਕਹਿਣ ‘ਤੇ ਸੁਰੱਖਿਆ ਕਰਮਚਾਰੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਉਂਗਲੀ ਵੀ ਟੁੱਟ ਗਈ।

ਨਾਲ ਹੀ ਲਲਿਤ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਛੋਟੇ ਭਰਾ ਸਮੀਰ ਮੋਦੀ ਦੀ ਹਸਪਤਾਲ ਦੀ ਫੋਟੋ ਸ਼ੇਅਰ ਕੀਤੀ ਹੈ। ਐਕਸ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਆਪਣੇ ਭਰਾ ਨੂੰ ਇਸ ਹਾਲਤ ‘ਚ ਦੇਖ ਕੇ ਮੇਰਾ ਦਿਲ ਟੁੱਟ ਗਿਆ। ਇੱਕ ਮਾਂ ਦੇ ਪੁੱਤਰ ਨੂੰ ਉਸ ਦੇ ਸੁਰੱਖਿਆ ਕਰਮੀਆਂ ਵੱਲੋਂ ਇਸ ਤਰ੍ਹਾਂ ਕੁੱਟਦੇ ਹੋਏ ਦੇਖਣਾ ਹੈਰਾਨ ਕਰਨ ਵਾਲਾ ਹੈ ਕਿ ਉਸ ਦਾ ਹੱਥ ਹਮੇਸ਼ਾ ਲਈ ਖਰਾਬ ਹੋ ਗਿਆ ਹੈ। ਉਸਦਾ ਇੱਕੋ ਇੱਕ ਗੁਨਾਹ ਇੱਕ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ – ਬੋਰਡ ਦੇ ਸਾਰੇ ਮੈਂਬਰ ਇਸ ਅਪਰਾਧ ਲਈ ਦੋਸ਼ੀ ਹਨ। ਮੇਰਾ ਦਿਲ ਉਸ ਲਈ ਤਰਸਦਾ ਹੈ

ਦੂਜੇ ਪਾਸੇ ਕੰਪਨੀ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ ਅਤੇ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਉਣ ਲਈ ਕਿਹਾ ਹੈ। ਸਾਲ 2019 ‘ਚ ਕੰਪਨੀ ਦੇ ਪ੍ਰਮੋਟਰ ਕੇ ਕੇ ਮੋਦੀ ਦੀ ਮੌਤ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਦੀ ਵੰਡ ਦਾ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਸੀ।ਫਿਲਹਾਲ ਇਹ ਮਾਮਲਾ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਹੈ। ਇਹ ਪਰਿਵਾਰ ਕੰਪਨੀ ਦੇ 50% ਸ਼ੇਅਰਾਂ ਦਾ ਮਾਲਕ ਹੈ, ਜਿਸ ਦੀ ਮੌਜੂਦਾ ਕੀਮਤ 5,500 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਗਰੁੱਪ ਦੀਆਂ ਕਈ ਹੋਰ ਕੰਪਨੀਆਂ ‘ਚ ਵੀ ਮੋਦੀ ਪਰਿਵਾਰ ਦੇ ਕਾਫੀ ਸ਼ੇਅਰ ਹਨ।

ਕੇ ਕੇ ਮੋਦੀ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਵੱਡਾ ਬੇਟਾ ਲਲਿਤ ਮੋਦੀ ਮਨੀ ਲਾਂਡਰਿੰਗ ਮਾਮਲੇ ‘ਚ ਦੋਸ਼ੀ ਹੈ। ਧੀ ਚਾਰੂ ਭਾਰਤੀ ਮੋਦੀ ਗਰੁੱਪ ਦੇ ਵਿੱਦਿਅਕ ਕਾਰੋਬਾਰ ਨੂੰ ਸੰਭਾਲਦੀ ਹੈ। ਛੋਟਾ ਪੁੱਤਰ ਸਮੀਰ ਮੋਦੀ ਪ੍ਰਚੂਨ ਅਤੇ ਕਾਸਮੈਟਿਕਸ ਨਾਲ ਸਬੰਧਤ ਕਾਰੋਬਾਰ ਨੂੰ ਸੰਭਾਲਦਾ ਹੈ।

ਇਨ੍ਹਾਂ ਸ਼ੇਅਰਾਂ ਨੂੰ ਲੈ ਕੇ ਚੱਲ ਰਹੇ ਤਣਾਅ ‘ਤੇ ਲਲਿਤ ਮੋਦੀ ਨੇ ਇਕ ਵਾਰ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਅਤੇ ਭੈਣ ਨਾਲ ਚੱਲ ਰਹੀ ਕਾਨੂੰਨੀ ਲੜਾਈ ਥਕਾ ਦੇਣ ਵਾਲੀ ਹੈ। ਗੌਡਫਰੇ ਫਿਲਿਪਸ ਇੰਡੀਆ ਲਿਮਿਟੇਡ, ਜੋ ਮਾਲਬੋਰੋ ਸਿਗਰੇਟ ਲਈ ਜਾਣੀ ਜਾਂਦੀ ਹੈ, ਮੋਦੀ ਐਂਟਰਪ੍ਰਾਈਜ਼ਿਜ਼ ਦੀ ਸਹਾਇਕ ਕੰਪਨੀ ਹੈ। ਇਸ ਦੀ ਸਥਾਪਨਾ 1844 ਵਿੱਚ ਲੰਡਨ ਵਿੱਚ ਹੋਈ ਸੀ। ਇਸ ਦਾ ਮੁੱਖ ਦਫ਼ਤਰ ਦਿੱਲੀ ਵਿੱਚ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...